• Welcome to DREAMLAND PUBLIC SCHOOL


ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਨੂੰ ਮਿਲੀ +2 ਤੱਕ ਦੀ ਮਾਨਤਾ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਅਧੀਨ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੇ ‘ਡਰੀਮਲੈਂਡ ਪਬਲਿਕ ਸਕੂਲ’ ਨੂੰ, ਕੇਂਦਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਵੱਲੋਂ, +2 ਤੱਕ ਦੀਆਂ ਕਲਾਸਾਂ ਨੂੰ ਪੜ੍ਹਾਉਣ ਦੀ (ਅਫੀਲੀਏਸ਼ਨ ਨੰ: 1631514, ਮਿਤੀ 31 ਅਕਤੂਬਰ 2025 ਤਹਿਤ) ਮਾਨਤਾ ਮਿਲ ਗਈ ਹੈ। ਇਸਦਾ ਪ੍ਰਗਟਾਵਾ ਕਰਦਿਆਂ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ, ਨਿਰਦੇਸ਼ਕ ਅਤੇ ਪ੍ਰਿੰਸੀਪਲ ਸਾਹਿਬਾਂ ਨੂੰ, ਮਾਨਤਾ-ਪੱਤਰ ਭੇਟ ਕਰਦੇ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਕਮੇਟੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ, ਸਮੁੱਚੇ ਵਿਭਾਗੀ ਜਾਬਤੇ ਪੂਰੇ ਕਰਨ ਉਪਰੰਤ, 2018 ਵਿੱਚ ਇਸ ਸਕੂਲ ਦੀ ਇਮਾਰਤ ਦਾ ਨਿਰਮਾਣ ਅਰੰਭਿਆ ਸੀ। ਦੱਸਿਆ ਗਿਆ ਕਿ ਸੰਸਥਾ ਦਾ ਖਾਸਾ, ਸਵਾਰਥ-ਰਹਿਤ ਹੋਣ ਕਾਰਨ, ਦੇਸ/ਵਿਦੇਸ਼ ਦੇ ਸਮਰੱਥ-ਮਿਹਰਬਾਨਾ ਦੀ ਬਦੌਲਤ, ਲੱਗਭੱਗ 4 ਕਰੋੜ ਰੁਪਏ ਦੀ ਲਾਗਤ ਨਾਲ ਉੱਸਰੀ, ਇਸ ਨਵੇਂ ਸਕੂਲ ਦੀ ਇਮਾਰਤ ਦਾ ਉਦਘਾਟਨ, ਬੀਤੀ ਫਰਵਰੀ ਵਿੱਚ ਕੀਤਾ ਗਿਆ ਸੀ। ਵਰਨਣਯੋਗ ਹੈ ਕਿ ਕੇਂਦਰੀ ਸਿੱਖਿਆ ਬੋਰਡ ਤੋਂ, ਇਸ ਸਕੂਲ ਨੂੰ 25 ਜੂਨ 2024 ਨੂੰ ਦਸਵੀਂ ਤੱਕ ਦੀ ਮਾਨਤਾ ਮਿਲ ਗਈ ਸੀ। ਸੰਸਥਾ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਦੱਸਿਆ, ਕਿ ਇਸ ਮਾਨਤਾ ਤੋਂ ਪਹਿਲਾਂ, ਸਾਨੂੰ ਢੁਕਵੀਂ ਇਮਾਰਤ ਤੋਂ ਇਲਾਵਾ ਕੈਮਿਸਟਰੀ, ਫਜਿਕਸ, ਬਾਇਲੋਜੀ, ਕੰਪਿਊਟਰ ਲੈਬਾਰਟਰੀਆਂ ਅਤੇ ਹੋਰ ਸਾਜੋ-ਸਾਮਾਨ ਦੇ ਲੁੜੀਂਦੇ ਜਾਬਤੇ ਕਰਨੇ ਪਏ ਸਨ। ਉਨ੍ਹਾਂ ਦੱਸਿਆ ਕਿ ਹੁਣ ਉਹ ਵਿੱਦਿਅਕ-ਸ਼ੈਸ਼ਨ 2026-27 ਲਈ, 1 ਅਪ੍ਰੈਲ 2026 ਤੋਂ +1 ਸ਼੍ਰੇਣੀ ਵਿੱਚ ਦਾਖਲਾ ਕਰ ਸਕਣਗੇ। ਸੰਸਥਾ ਦੀ ਪ੍ਰਿੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਇਸ ਸੰਸਥਾ ਨੂੰ +2 ਤੱਕ ਦੀ ਮਾਨਤਾ ਮਿਲਣਾ, ਇਸ ਪੇਂਡੂ ਇਲਾਕੇ ਲਈ ਵਰਦਾਨ ਜਿਹਾ ਹੈ। ਉਨ੍ਹਾਂ ਇਸ ਪ੍ਰਾਪਤੀ ਬਦਲੇ ਸਹਿਯੋਗੀ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਦੇਸ/ਵਿਦੇਸ਼ ਦੇ ਮਿਹਬਰਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਤੀਬੱਧਤਾ ਨਾਲ, ਆਪਣੀ ਵਿੱਦਿਅਕ-ਪਹਿਰੇਦਾਰੀ ਕਰਨ ਦਾ ਸੰਕਲਪ ਦੁਹਰਾਇਆ। ਇਸ ਮੌਕੇ ’ਤੇ ਵਾਈਸ ਪ੍ਰਿੰਸੀਪਲ ਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਨੂੰ +2 ਤੱਕ ਮਿਲੀ ਮਾਨਤਾ ਦਾ ਪੱਤਰ, ਸੰਸਥਾ-ਮੁਖੀਆਂ ਨੂੰ ਸੌਂਪਦੇ ਹੋਏ